Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385413
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 3 (Hardware and Software)

ਪਾਠ - 3
ਹਾਰਡਵੇਅਰ ਅਤੇ ਸਾਫਟਵੇਅਰ

ਅਭਿਆਸ (Exercise)


6) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਹਾਰਡਵੇਅਰ ਨੂੰ ਠੀਕ ਰੱਕਣ ਲਈ ਕਿਹੜੀਆਂ - ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
  2. ਉੱਤਰ:- ਹਾਰਡਵੇਅਰ ਨੂੰ ਠੀਕ ਰੱਖਣ ਲਈ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ: -
    1. ਕੰਪਿਊਟਰ ਦੇ ਭਾਗਾਂ ਨੂੰ ਸਾਫ ਰੱਖੋ।
    2. ਕੰਪਿਊਟਰ ਨੂੰ ਵਰਤਣ ਮਗਰੋਂ ਕਵਰ ਨਾਲ ਢੱਕ ਦਿਓ।
    3. ਕੰਪਿਊਟਰ ਲੈਬ ਵਿੱਚ ਆਪਣੇ ਜੁੱਤੇ ਉਤਾਰ ਕੇ ਜਾਵੋ।
    4. ਕੰਪਿਊਟਰ ਦੇ ਭਾਗਾਂ ਨਾਲ ਛੇੜ-ਛਾੜ ਨਾ ਕਰੋ ਅਤੇ ਨਾ ਹੀ ਇਸ ਦੀਆਂ ਤਾਰਾਂ ਆਦਿ ਨੂੰ ਖਿੱਚੋ।
    5. ਹਾਰਡਵੇਅਰ ਨੂੰ ਠੀਕ ਢੰਗ ਨਾਲ ਰੱਖੋ ਅਤੇ ਟੁੱਟਣ ਤੋਂ ਬਚਾਓ।
    6. ਕੰਪਿਊਟਰ ਦੇ ਭਾਗਾਂ ਨੂੰ ਸਹੀ ਢੰਗ ਨਾਲ ਪਕੜੋ।
    7. ਚਲਦੇ ਕੰਪਿਊਟਰ ਦੇ ਭਾਗਾਂ ਨੂੰ ਸਾਫ ਨਾ ਕਰੋ।
    8. ਸਾਫ ਕਰਨ ਲਈ ਸਾਫ ਕੱਪੜੇ ਜਾਂ ਨਰਮ ਬੁਰਸ਼ ਦੀ ਵਰਤੋਂ ਕਰੋ।
    9. ਕੰਪਿਊਟਰ ਦੇ ਨੇੜੇ ਕੁਝ ਨਾ ਖਾਓ।
    10. ਕੀਅ-ਬੋਰਡ ਦੀਆਂ ਕੀਅਜ਼ ਨੂੰ ਜ਼ੋਰ ਨਾਲ ਨਾ ਦਬਾਓ।
  3. ਸਾਫਟਵੇਅਰ ਅਤੇ ਹਾਰਡਵੇਅਰ ਵਿੱਚ ਫਰਕ ਦੱਸੋ।
  4. ਉੱਤਰ:- ਸਾਫਟਵੇਅਰ ਅਤੇ ਹਾਰਡਵੇਅਰ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    ਸਾਫਟਵੇਅਰ ਹਾਰਡਵੇਅਰ
    1. ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ।
    2. ਇਸ ਨੂੰ ਅਸੀਂ ਛੂਹ ਨਹੀਂ ਸਕਦੇ।
    3. ਇਸ ਨੂੰ ਅਸੀਂ ਮਹਿਸੂਸ ਨਹੀਂ ਕਰ ਸਕਦੇ ਹਾਂ।
    4. ਇਸ ਦਾ ਭਾਰ ਨਹੀਂ ਹੁੰਦਾ ਹੈ।
    5. ਨੋਟਪੈਡ, ਐੱਮ.ਐੱਸ.ਪੇਂਟ ਆਦਿ ਇਸ ਦੀਆਂ ਉਦਾਹਰਣਾਂ ਹਨ।
    1. ਕੰਪਿਊਟਰ ਦੇ ਹਿੱਸਿਆ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ।
    2. ਇਸ ਨੂੰ ਅਸੀਂ ਛੂਹ ਸਕਦੇ ਹਾਂ
    3. ਇਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ।
    4. ਇਸ ਦਾ ਭਾਰ ਹੁੰਦਾ ਹੈ।
    5. ਕੀਅ-ਬੋਰਡ, ਮਾਊਸ ਆਦਿ ਇਸ ਦੀਆਂ ਉਦਾਹਰਣਾਂ ਹਨ।
  5. ਵੱਖ-ਵੱਖ ਸਾਫਟਵੇਅਰ ਬਾਰੇ ਜਾਣਕਾਰੀ ਦਿਓ।
  6. ਉੱਤਰ:- ਸਾਫਟਵੇਅਰ ਮੁੱਖ ਰੂਪ ਵਿੱਚ ਹੇਠਾਂ ਲਿਖੇ ਦੋ ਤਰ੍ਹਾਂ ਦੇ ਹੁੰਦੇ ਹਨ: -
    1. ਸਿਸਟਮ ਸਾਫਟਵੇਅਰ
    2. ਐਪਲੀਕੇਸ਼ਨ ਸਾਫਟਵੇਅਰ
    1. ਸਿਸਟਮ ਸਾਫਟਵੇਅਰ:-ਸਿਸਟਮ ਸਾਫਟਵੇਅਰ ਇੱਕ ਮੈਨੇਜਰ ਵਜੋਂ ਕੰਮ ਕਰਦਾ ਹੈ। ਇਹ ਕੰਪਿਊਟਰ ਦਾ ਬੜਾ ਹੀ ਜ਼ਰੂਰੀ ਭਾਗ ਹੈ। ਇਸ ਤੋਂ ਬਿਨਾਂ ਕੰਪਿਊਟਰ ਤੋਂ ਕੰਮ ਨਹੀਂ ਲਿਆ ਜਾ ਸਕਦਾ। ਸਿਸਟਮ ਸਾਫਟਵੇਅਰ ਦੀ ਉਦਾਹਰਣ - ਆੱਪਰੇਟਿੰਗ ਸਿਸਟਮ। ਸਿਸਟਮ ਸਾਫਟਵੇਅਰ ਬਣਾਉਣਾ ਔਖਾ ਹੁੰਦਾ ਹੈ। ਇਸ ਨੂੰ ਤਜ਼ਰਬੇਕਾਰ ਵਿਅਕਤੀ ਹੀ ਬਣਾ ਸਕਦਾ ਹੈ। ਇਹ ਮਹਿੰਗਾ ਹੁੰਦਾ ਹੈ।
    2. ਐਪਲੀਕੇਸ਼ਨ ਸਾਫਟਵੇਅਰ:- ਇਹ ਕਿਸੇ ਖਾਸ ਕੰਮ ਨੂੰ ਕਰਵਾਉਣ ਲਈ ਲੋੜ ਅਨੁਸਾਰ ਵਰਤਿਆ ਜਾਂਦਾ ਹੈ। ਵੱਖੋ-ਵੱਖ ਕੰਪਿਊਟਰਾਂ ਵਿੱਚ ਵੱਖੋ-ਵੱਖ ਐਪਲੀਕੇਸ਼ਨ ਸਾਫਟਵੇਅਰ ਹੋ ਸਕਦੇ ਹਨ। ਹਰ ਕੰਪਿਊਟਰ ਵਿੱਚ ਇੱਕੋ ਜਿਹੇ ਐਪਲੀਕੇਸ਼ਨ ਸਾਫਟਵੇਅਰ ਹੋਣੇ ਜ਼ਰੂਰੀ ਨਹੀਂ। ਇਹ ਵਰਤੋਂਕਾਰ ਦੀ ਲੋੜ ਅਨੁਸਾਰ ਕੰਪਿਊਟਰ ਵਿੱਚ ਲੋਡ ਕਰਵਾਏ ਜਾ ਸਕਦੇ ਹਨ। ਉਦਾਹਰਣ ਵਜੋਂ ਵਰਡ ਪ੍ਰੋਸੈਸਰ (ਐੱਮ. ਐੱਸ. ਵਰਡ), ਸਪਰੈਡਸ਼ੀਟ (ਐੱਮ. ਐੱਸ. ਐਕਸਲ) ਅਤੇ ਪ੍ਰੈਜ਼ਨਟੇਸ਼ਨ (ਐਮ. ਐਸ. ਪਾਵਰ-ਪੁਆਇੰਟ) ਐਪਲੀਕੇਸ਼ਨ ਸਾਫਟਵੇਅਰ ਹਨ।

SmartStudies.in © 2012-2023